ਚੰਡੀਗੜ੍ਹ। ਔਰਤਾਂ ਨੂੰ ਸਵੈ-ਨਿਰਭਰ ਬਣਾਉਣ ਅਤੇ ਮਹਿਲਾ ਉੱਦਮੀਆਂ ਨੂੰ ਵਧੀਆ ਪਲੇਟਫਾਰਮ ਪ੍ਰਦਾਨ ਕਰਨ ਦੇ ਉਦੇਸ਼ ਨਾਲ ਪੀ. ਐੱਚ. ਡੀ. ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੁਆਰਾ ਵੂਮੈਨ ਸੈੱਲ ਸ਼ੀ ਫੋਰਮ ਦੀ ਸ਼ੁਰੂਆਤ ਕੀਤੀ ਗਈ। ਮਹਿਲਾ ਦਿਵਸ ਦੇ ਸੰਦਰਭ ’ਚ ਆਯੋਜਿਤ ਸਮਾਗਮ ਦੌਰਾਨ ਪੀ. ਐੱਚ. ਡੀ. ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੀ ਖੇਤਰੀ ਨਿਰਦੇਸ਼ਕ ਭਾਰਤੀ ਸੂਦ ਨੇ ਮਹਿਲਾ ਉੱਦਮੀਆਂ, ਤਨਖਾਹਦਾਰ ਪੇਸ਼ੇਵਰਾਂ, ਅਭਿਲਾਸ਼ੀ ਘਰੇਲੂ ਔਰਤਾਂ ਅਤੇ ਹਰ ਖੇਤਰ ਦੇ ਉਤਸ਼ਾਹੀ ਲੋਕਾਂ ਨੂੰ ਪੀ. ਐੱਚ. ਡੀ. ਸੀ. ਸੀ. ਆਈ. ਸ਼ੀ-ਫੋਰਮ ਵਿੱਚ ਸ਼ਾਮਲ ਹੋਣ ਅਤੇ ਇਸ ਦੀਆਂ ਵੱਖ-ਵੱਖ ਗਤੀਵਿਧੀਆਂ ’ਚ ਸਰਗਰਮੀ ਨਾਲ ਹਿੱਸਾ ਲੈਣ ਲਈ ਲੈਣ ਲਈ ਸੱਦਾ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਉਹ ਅਜਿਹਾ ਕਰਕੇ ਵਿਕਾਸ, ਸਹਿਯੋਗ ਅਤੇ ਸਸ਼ਕਤੀਕਰਨ ਦੇ ਅਣਗਿਣਤ ਮੌਕਿਆਂ ਦਾ ਲਾਭ ਉਠਾ ਸਕਦੀਆਂ ਹਨ।
Full Article – https://www.nationaltimes.ca/news/7625